ਨੈਸ਼ਨਲ

ਸਿੱਖ ਪੰਥ ਦੇ ਨਵੇਂ ਸਾਲ ਦੀ ਆਮਦ ਮੌਕੇ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਬੱਚਿਆਂ ਦੇ ਧਾਰਮਿਕ  ਮੁਕਾਬਲੇ ਕਰਵਾਏ ਗਏ: ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 15, 2025 08:48 PM

ਨਵੀਂ ਦਿੱਲੀ -ਗੁਰੂਬਾਣੀ ਰਿਸਰਚ ਫਾਉਂਡੇਸ਼ਨ (ਦਿੱਲੀ) ਵਲੋਂ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ ਦੀ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਬੱਚਿਆਂ ਨੂੰ ਗੁਰਮਤਿ ਅਤੇ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਇਸ ਕਵਾਇਦ ਵਿੱਚ ਸੰਸਥਾ ਵੱਲੋਂ ਗੁਰਦੁਆਰਾ ਸਾਹਿਬਾਨ ਵਿਖੇ ਹੋਲੇ ਮਹੱਲੇ ਅਤੇ ਸਿੱਖ ਪੰਥ ਦੇ ਨਵੇਂ ਸਾਲ ਦੀ ਆਮਦ ਮੌਕੇ ’ਤੇ ਧਾਰਮਿਕ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਜੋ ਕਿ ਪੰਥਕ ਸੇਵਾਦਾਰ ਵੀ ਹਨ ਨੇ ਕਿਹਾ ਕਿ ਕਿਸੇ ਵੀ ਸਮਾਜ ਦਾ ਭਵਿੱਖ ਉਸ ਦੇ ਬੱਚੇ ਹੁੰਦੇ ਹਨ, ਇਸ ਲਈ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਨੇ ਜਦੋਂ ਤੋਂ ਸੇਵਾ ਸੰਭਾਲੀ ਹੈ, ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਰ ਸੰਭਵ ਉਪਰਾਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਅਸੀਂ ਜਲਦ ਹੀ ਇਕ ਹੋਰ ਬਹੁਤ ਵੱਡਾ ਉਪਰਾਲਾ ਜਨਕਪੁਰੀ ਦਿੱਲੀ ਹਾਟ ਵਿਖ਼ੇ ਕਰਣ ਜਾ ਰਹੇ ਹਾਂ ਜਿਸ ਵਿਚ ਗੁਰੂਬਾਣੀ ਦੇ ਕੰਠ ਮੁਕਾਬਲੇ ਹੋਣਗੇ ਤੇ ਇੰਨ੍ਹਾ ਵਿਚ ਜਿੱਤਣ ਵਾਲਿਆਂ ਨੂੰ ਵੱਡੇ ਇਨਾਮਾ ਨਾਲ ਸਨਮਾਨਿਤ ਕੀਤਾ ਜਾਏਗਾ । ਉਨ੍ਹਾਂ ਦੇ ਅਸ਼ੋਕ ਨਗਰ ਗੁਰਦੁਆਰਾ ਕਮੇਟੀ ਅਤੇ ਪ੍ਰੋਗਰਾਮ ਕਰਵਾਉਣ ਵਿਚ ਮਦਦ ਕਰਣ ਵਾਲਿਆਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਤੇ ਅੱਗੇ ਵੀ ਇਸੇ ਤਰ੍ਹਾਂ ਸਾਰਿਆਂ ਵਲੋਂ ਸਹਿਯੋਗ ਮਿਲਦੇ ਰਹਿਣ ਦਾ ਭਰੋਸਾ ਪ੍ਰਗਟ ਕੀਤਾ । ਇਸ ਮੌਕੇ ਦਲਜੀਤ ਸਿੰਘ ਸੱਚਰ, ਨਿਰਮਲ ਸਿੰਘ, ਅਮਰਜੀਤ ਸਿੰਘ ਬਰਾੜ, ਅਮਰਜੀਤ ਸਿੰਘ ਸਹਿਗਲ, ਬੀਬੀ ਰਵਿੰਦਰ ਕੌਰ, ਬੀਬੀ ਪਰਵਿੰਦਰ ਕੌਰ, ਬੀਬੀ ਗੁਰਦੀਪ ਕੌਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਹਾਜਿਰ ਸਨ।

Have something to say? Post your comment

 

ਨੈਸ਼ਨਲ

ਨਿਊਯਾਰਕ ਸਟੇਟ ਸੈਨੇਟ ਵਿੱਚ 1984 ਸਿੱਖ ਨਸਲਕੁਸ਼ੀ ਸਬੰਧੀ ਮਤਾ ਪਾਸ

ਪੰਜਾਬ ਤੋਂ ਤਖਤ ਪਟਨਾ ਸਾਹਿਬ ਆਈ ਸੰਗਤ ਦਾ ਹੋਇਆ ਐਕਸੀਡੈਂਟ, ਪ੍ਰਬੰਧਕ ਕਮੇਟੀ ਨੇ ਕਰਵਾਇਆ ਇਲਾਜ

ਕੁਨਾਲ ਕਮਰਾ ਨੇ ਵਿਵਾਦਤ ਕਮੇਡੀ ਲਈ ਸੁਪਾਰੀ ਲਈ - ਏਕਨਾਥ ਸ਼ਿੰਦੇ

'ਅਮਰੀਕਾ ਕੋਲ ਚੈਟ ਜੀਪੀਟੀ-ਜੈਮਿਨੀ ਹੈ, ਚੀਨ ਕੋਲ ਡੀਪਸੀਕ ਹੈ, ਭਾਰਤ ਕਿੱਥੇ ਖੜ੍ਹਾ ਹੈ?' , ਰਾਘਵ ਚੱਢਾ

ਕੇਂਦਰ ਸਰਕਾਰ ਨੇ ਸੰਸਦ ਮੈਂਬਰਾਂ ਦੀ ਤਨਖਾਹ, ਭੱਤਿਆਂ ਅਤੇ ਪੈਨਸ਼ਨ ਵਿੱਚ ਕੀਤਾ 24 ਪ੍ਰਤੀਸ਼ਤ ਦਾ ਵਾਧਾ

ਕੁਨਾਲ ਕਾਮਰਾ ਦੇ ਮੁੱਦੇ 'ਤੇ, ਕਾਂਗਰਸੀ ਨੇ ਕਿਹਾ, 'ਕਲਾਕਾਰ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ

ਦਿੱਲੀ ਵਿਧਾਨ ਸਭਾ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ, ਭਾਜਪਾ ਨੇਤਾ ਨੇ ਕਿਹਾ, 'ਅਸੀਂ ਉਨ੍ਹਾਂ ਦਾ ਕਰਜ਼ ਨਹੀਂ ਚੁਕਾ ਸਕਦੇ'

ਗੁਰਦੁਆਰਾ ਰਾਜੋਰੀ ਗਾਰਡਨ ਵਿੱਚ ਲਗਾਇਆ ਗਿਆ ਵਿਸ਼ੇਸ਼ ਸਪਾਈਨ ਹੈਲਥ ਚੈਕਅਪ ਕੈਂਪ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 94ਵੇਂ ਸ਼ਹੀਦੀ ਦਿਵਸ 'ਤੇ ਭੇਟ ਕੀਤੀ ਗਈ ਸ਼ਰਧਾਂਜਲੀ : ਸਤਨਾਮ ਸਿੰਘ ਗੰਭੀਰ

ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 202 ਸਾਲਾ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ: ਪਰਮਜੀਤ ਸਿੰਘ ਵੀਰਜੀ